ਲਹਿਰਾ ਮੁਹੱਬਤ ਵਿਚ ਜੀ.ਐੱਚ.ਟੀ.ਪੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ `ਚ ਅੱਜ ਸਿਵਲ ਸਰਕਲ ਕੱਚੇ ਕਾਮਿਆਂ ਦੀ ਤਨਖਾਹ ਕਟੌਤੀ ਦੇ ਮਸਲੇ ਨੂੰ ਲੈ ਕੇ ਥਰਮਲ ਗੇਟ `ਤੇ ਪਰਿਵਾਰਾਂ ਸਮੇਤ ਧਰਨਾ ਦੇਣ ਉਪਰੰਤ ਕਲੌਨੀ ਗੇਟ (ਥਰਮਲ ਮਾਰਕੀਟ ਕੋਲ) ਜਾਮ ਕਰਕੇ ਧਰਨਾ ਦਿੱਤਾ ਗਿਆ। ਜਦੋਂ ਕਾਮਿਆਂ ਦੇ ਸੰਘਰਸ਼ ਨੂੰ ਮੈਨੇਜਮੈਂਟ ਵੱਲੋਂ ਅਣਦੇਖਿਆ ਕੀਤਾ ਗਿਆ ਤਾਂ ਗੁੱਸੇ ਵਿੱਚ ਆਏ ਥਰਮਲ ਦੇ ਤਿੰਨ ਕੱਚੇ ਕਾਮੇ ਥਰਮਲ ਕਲੋਨੀ ਵਿਚਲੇ ਮੋਬਾਇਲ ਟਾਵਰ `ਤੇ ਚੜ੍ਹ ਗਏ।